"ਧਰਮ ਕੋਈ ਵੀ ਮਾੜਾ ਨਹੀਂ ਹੁੰਦਾ, ਧਰਮ ਵਿਚ ਰਹਿੰਦੇ ਕੁਝ ਲੋਕ ਮਾੜੇ ਹੁੰਦੇ ਨੇ ਜੋ ਧਰਮ ਦਾ ਗਲਤ ਪ੍ਰਚਾਰ ਕਰਕੇ ਲੋਕਾਂ ਨੂੰ ਭੜਕਾਉਂਦੇ ਨੇ ਅਤੇ ਇਕ ਧਰਮ ਦੇ ਲੋਕਾਂ ਨੂੰ ਦੂਜੇ ਧਰਮ ਦੇ ਲੋਕਾਂ ਨਾਲ ਲੜਾ ਕੇ ਇਕ ਦੂਜੇ ਪ੍ਰਤੀ ਨਫ਼ਰਤ ਪੈਦਾ ਕਰਦੇ ਨੇ। ਇਸ ਤਰ੍ਹਾਂ ਦਾ ਹੀ ਕੁਝ 11 ਸਤੰਬਰ 2001 ਦੇ ਦਿਨ ਅਮਰੀਕਾ ਵਿਚ ਹੋਇਆ। ਜਿਸ ਵਿਚ ਧਰਮ ਦਾ ਨਕਲੀ ਪਹਿਰਾਵਾ ਪਹਿਨਣ ਵਾਲੇ ਕੁਝ ਨਕਲੀ ਧਰਮੀਆਂ ਨੇ ਜਿਹਾਦ ਦੀ ਪਰਿਭਾਸ਼ਾ ਨੂੰ ਗਲਤ ਤਰੀਕੇ ਨਾਲ ਪੇਸ਼ ਕਰਕੇ ਕੁਝ ਜਿਹਾਦੀਆਂ ਨੂੰ ਭੜਕਾ ਕੇ ਅਮਰੀਕਾ ਦੇ ਵਿਸ਼ਵ ਵਪਾਰ ਕੇਂਦਰ ਉੱਤੇ ਆਤੰਕੀ ਹਮਲਾ ਕਰਵਾ ਦਿੱਤਾ ਅਤੇ ਹਜ਼ਾਰਾਂ ਬੇਕਸੂਰ ਲੋਕਾਂ ਨੂੰ ਮਰਵਾ ਦਿੱਤਾ।”