"ਹਾਰਟ ਲੈਂਪ" ਦੀਆਂ ਕਹਾਣੀਆਂ ਵਿੱਚ, ਬਾਨੂ ਮੁਸ਼ਤਾਕ ਦੱਖਣੀ ਭਾਰਤ ਦੀਆਂ ਮੁਸਲਿਮ ਔਰਤਾਂ ਅਤੇ ਕੁੜੀਆਂ ਦੀ ਰੋਜ਼ਮਰ੍ਹਾ ਜ਼ਿੰਦਗੀ ਨੂੰ ਬਹੁਤ ਹੀ ਖੂਬਸੂਰਤੀ ਨਾਲ ਦਰਸਾਉਂਦੀ ਹੈ। ਇਹ ਕਹਾਣੀਆਂ ਮੂਲ ਰੂਪ ਵਿੱਚ ਕੰਨੜ ਭਾਸ਼ਾ ਵਿੱਚ 1990 ਤੋਂ 2023 ਦੇ ਵਿਚਕਾਰ ਪ੍ਰਕਾਸ਼ਿਤ ਹੋਈਆਂ ਸਨ ਪਰਿਵਾਰਕ ਅਤੇ ਭਾਈਚਾਰਕ ਤਣਾਅ ਦੇ ਇਹ ਚਿੱਤਰ ਮੁਸ਼ਤਾਕ ਦੇ ਇੱਕ ਪੱਤਰਕਾਰ ਅਤੇ ਵਕੀਲ ਵਜੋਂ ਬਿਤਾਏ ਸਾਲਾਂ ਦੀ ਗਵਾਹੀ ਦਿੰਦੇ ਹਨ, ਜਿਨ੍ਹਾਂ ਦੌਰਾਨ ਉਹਨਾਂ ਨੇ ਔਰਤਾਂ ਦੇ ਹੱਕਾਂ ਦੀ ਅਣ-ਥੱਕ ਵਕਾਲਤ ਕੀਤੀ ਅਤੇ ਜਾਤ-ਪਾਤ ਅਤੇ ਧਾਰਮਿਕ ਜ਼ੁਲਮ ਦੇ ਸਾਰੇ ਰੂਪਾਂ ਦਾ ਵਿਰੋਧ ਕੀਤਾ। ਉਸਦੀ ਲਿਖਣ ਸ਼ੈਲੀ ਹਾਜ਼ਰ-ਜਵਾਬ, ਸਪੱਸ਼ਟ, ਗੈਰ-ਰਸਮੀ, ਪ੍ਰੇਰਕ ਅਤੇ ਸਖ਼ਤ ਹੈ। ਉਸ ਦੀਆਂ ਕਹਾਣੀਆਂ ਦੇ ਕਿਰਦਾਰ ਚੁਸਤ ਬੱਚੇ, ਹਿੰਮਤੀ ਦਾਦੀਆਂ, ਮੂਰਖ ਮੌਲਵੀ, ਗੁੰਡਾ ਭਰਾ, ਬੇਸਹਾਰੇ ਪਤੀ ਅਤੇ ਮਾਵਾਂ ਹਨ, ਜੋ ਸਭ ਤੋਂ ਵੱਧ ਭਾਰੀ ਕੀਮਤ ਚੁਕਾਉਦੀਆਂ ਹਨ। ਇਹਨ੍ਹਾਂ ਵਿੱਚ ਮੁਸ਼ਤਾਕ, ਮਨੁੱਖੀ ਸੁਭਾਅ ਦੀ ਇੱਕ ਕਮਾਲ ਦੀ ਲੇਖ਼ਕ ਅਤੇ ਮਨੁੱਖੀ ਫਿਤਰਤ ਦੀ ਮਾਹਿਰ ਬਣ ਕੇ ਉੱਭਰਦੀ ਹੈ। ਇੱਕ ਪਾਸੇ ਉਹਨਾਂ ਦੀ ਇਸ ਰਚਨਾ ਨੂੰ ਰੂੜੀਵਾਦ ਸੋਚ ਵੱਲੋਂ ਆਲੋਚਨਾ ਮਿਲੀ ਪਰ ਨਾਲ ਹੀ ਦੂਜੇ ਪਾਸੇ ਭਾਰਤ ਦੇ ਸਭ ਤੋਂ ਵੱਡੇ ਸਾਹਿਤਕ ਇਨਾਮਾਂ ਨਾਲ ਸਨਮਾਨਿਤ ਵੀ ਕੀਤਾ ਗਿਆ। ਇਹ ਇੱਕ ਅਜਿਹਾ ਕਹਾਣੀ-ਸੰਗ੍ਰਹਿ ਹੈ, ਜਿਸਨੂੰ ਆਉਣ ਵਾਲੇ ਕਈ ਸਾਲਾਂ ਤੱਕ ਪੜ੍ਹਿਆ ਜਾਵੇਗਾ।